ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,

ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,

ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,

ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,

ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,

ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,

ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,

ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,

ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,

ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,

ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,

ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,

ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,

ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,

ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,

ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,

ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,

ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,

ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,

ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,

ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,

ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ...

0 comments:

Post a Comment

Total Pageviews

jolly arora. Powered by Blogger.

Popular Posts

Followers

Chat

chat