ਕਿਸ ਹਾਲ ਚ ਰਹਿੰਦਾ ਹਾਂ ਤੇਨੂੰ ਕੁਝ ਵੀ ਪਤਾ ਨੀ

ਦਿਲ ਤੇ ਕੀ ਸਹਿੰਦਾ ਹਾਂ ਤੇਨੂੰ ਕੁਝ ਵੀ ਪਤਾ ਨੀ

ਕਿੰਨਾ ਦੀਆਂ ਗੱਲ਼ਾਂ ਨੇ ਮੇਰੀ ਰੂਹ ਨੂੰ ਪੱਛਿਆ ਏ

ਕਿਸ ਕਿਸ ਗੱਲ਼ ਉੱਤੇ ਮੈਂ ਅੱਖ਼ੀਆ ਭਰ ਲੈਂਦਾ ਹਾਂ

ਤੇਨੂੰ ਕੁਝ ਵੀ ਪਤਾ ਨੀ..

 
ਕਿੰਝ ਦੁਖ਼ੇ ਕਲ਼ੇਜਾ ਚ਼ੋਟ ਪੁਰਾਣੀਂ ਰੜਕੇ ਤੇ

ਕਿੰਝ ਲਹੂ ਸਿਆਹੀ ਬਣਂ ਕੇ ਆਉਂਦਾ ਵਰਕੇ ਤੇ

ਕਿੰਝ ਲਹੂ ਸਿਆਹੀ ਬਣਂ ਕੇ ਆਉਂਦਾ ਵਰਕੇ ਤੇ

ਕਿੰਝ ਗ਼ੀਤ ਮੈਂ ਰਚਦਾ ਹਾਂ ਤੇਨੂੰ ਕੁਝ ਵੀ ਪਤਾ ਨੀ

ਸੂਲਾਂ ਤੇ ਨੱਚਦਾਂ ਹਾਂ ਤੇਨੂੰ ਕੁਝ ਵੀ ਪਤਾ ਨੀ

ਬਲ਼ਦੇ ਹੋਏ ਅੱਖ਼ਰਾ ਨੂੰ ਲਿਖ਼ਣੇਂ ਦੀ ਖ਼ਾਤਰ ਮੈਂ

ਕੀ ਹਾਲ਼ ਬਣਾਂ ਲੈਂਦਾ ਕਿੰਝ ਧੁਖ਼ਦਾ ਮਚ਼ਦਾ ਹਾਂ

ਤੇਨੂੰ ਕੁਝ ਵੀ ਪਤਾ ਨੀ....


ਕੋਈ ਗਿਣਤੀਂ ਨਹੀਓਂ ਕਿੰਨੇ ਫ਼ੱਟ ਸਹਾਰੇ ਨੇ

ਕਈਂ ਚਹਿਰੇ ਭੁੱਲ ਗਏ ਜਿਹਨਾਂ ਜਿਹਨਾਂ ਨੇ ਮਾਰੇ ਨੇ

ਕਿੰਨ ਜੜਾਂ ਤੋਂ ਪੁਟਿਆ ਏ ਤੇਨੂੰ ਕੁਝ ਵੀ ਪਤਾ ਨੀ

ਗਲ਼ ਲੱਗ ਗਲ਼ ਘੁਟਿਆ ਏ ਤੇਨੂੰ ਕੁਝ ਵੀ ਪਤਾ ਨੀ

ਸਿਦਰੇ ਤੇ ਕਮਲ਼ੇ ਨੂੰ ਕਰ ਕੇ ਗੱਲ਼ਾਂ ਮਿੱਠੀਆਂ

ਦਿਲ ਵਿੱਚ ਘ਼ਰ ਵਿੱਚ ਆ ਕੇ ਮੈਨੂੰ ਕਿਨ ਕਿਨ ਲੁਟਿਆ ਏ

ਤੇਨੂੰ ਕੁਝ ਵੀ ਪਤਾ ਨੀ...

Total Pageviews

jolly arora. Powered by Blogger.

Popular Posts

Followers

Chat

chat