♥_ਕੋਣ ਉਜੜਿਆ ਹੋਵੇਗਾ ਇਸ ਭਰੀ ਦੁਨੀਆ ਚ ਮੇਰੀ tra ,_♥
♥_ਤੂੰ ਵੀ ਨਾ mili ਤੇ ਮੇਂ ਆਪਣਾ ਆਪ ਵੀ ਗਵਾ baitha_♥

ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,

ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,

ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,

ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,

ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,

ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,

ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,

ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,

ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,

ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,

ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,

ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,

ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,

ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,

ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,

ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,

ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,

ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,

ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,

ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,

ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,

ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ...

Tenu Kiwe kavan tu chete nai aundi,
Har aunde saah de naal tenu milan di friyad nai aundi,
(********) mai khush ha par tenu kadi mehsus nai hon dita
Jado tenu chete karke rovan na asi koi raat nai aundi,
Tenu bhulan lai peeni shuru kiti par pee ke tu hor vi chete aayi,
Jis nu pee ke tenu pula sakan asi koi sharab nai aundi,
Jolly aaj vi tenu udeekda a bus (********)ik tu hi nai aundi
Phir tenu Kiwe kavan tu chete nai aundi…Yar Miss u So Much.

ਹੁਣ ਹੋਰ ਮੈਂ ਤੈਨੂੰ ਕੀ ਕਹਾਂ?ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ,ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,ਸੂਖ਼ਮ ਸਾਥ ਦੇਹੀ ਦਾ ਛੱਡ ਜਾਏ,
ਇਸ ਪਿੰਜਰ ਦੇ ਧੁਰ ਅੰਦਰ ਤੱਕ,ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ,ਮੌਤ ਦੀ ਗੋਦੀ ਬਹਿ ਕੇ ਵਿਰ ਜਾਏ,
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ,
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ,
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ,
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

Kyon rakhaan hun main apni kalam vich syaahi
Jad koi armaan dil vich machalda hi nahi
Pata nahi kyon saare shak karde ne mere te
Jad koi sukya phul meri kitaab vich milda hi nahi
Pyaar te bahut karda si us nu
Par ki karaan o pathar-dil pighalda hi nahi
Je rab mile te us kol apna pyaar manganga
Par sunya hai oh kise naal milda hi nahi!..

ਥਕ ਗਈਆ ਅਖੀਆ ਮੁਕ ਗਈ ਆਸ ,
ਲੰਘਦਾ ਨੀ ਦਿਨ ਨਹੀਓ ਲੰਘਦੀ ਇਹ ਰਾਤ ,
ਓਹਦੇ ਦੀਦਾਰ ਨੂ ਤਰਸਦੇ
ਅਸੀਂ ਕਰੀਏ ਅਰਦਾਸ ,
ਰੱਬਾ ਹੁਣ ਤਾਂ ਕਰਾਦੇ ਸਾਡੀ ਇਕ ਮੁਲਾਕਾਤ .....

ਕੀਤਾ ਹੋਵੇ ਵਾਅਦਾ ਜੇ ਕਿਸੇ ਨਾਲ ਪਿਆਰ ਦਾ...
ਓਹਨੂੰ ਜਿੰਦ ਜਾਨ ਨਾਲ ਨਿਭਾਈ ਦਾ...
ਬਿਨਾਂ ਗੱਲ ਤੋਂ ਆਪਣੇ ਯਾਰ ਨੂੰ... 
ਐਵੇਂ ਦੇ ਕੇ ਧੋਖਾ ਨਹੀਂ ਜਾਈਦਾ... 
ਜੇ ਕਰ ਕਰੇ ਕੋਈ ਹੱਦ ਤੋ ਜ਼ਿਆਦਾ ਪਿਆਰ, ਓਹਦੇ ਕੋਲੋਂ ਕੁਝ ਨਹੀਂ ਲੁਕਾਈ ਦਾ... 
ਪਹਿਲ੍ਹਾਂ ਪਾ ਕੇ ਆਦਤ ਹੱਸਣੇ ਦੀ, ਫਿਰ ਓਹਨੂੰ ਦੁੱਖ ਦੇ ਕੇ ਨਹੀਂ ਰੁਲਾਈ ਦਾ...
ਸੱਜਣਾਂ! ਮੇਰੀ ਇੱਕ ਗੱਲ ਯਾਦ ਰੱਖੀਂ...
ਜੇ ਕੋਈ ਅੱਗੇ ਸਿਰ ਝੁਕਾਵੇ ਤਾਂ ਐਵੇਂ ਸੱਚੀਂ ਨਹੀਂ ਰੱਬ ਬਣ ਜਾਈਦਾ |

Nitt nitt nahi yaarian laa hundiyan.
Bade aukha ne banuane yaar ethe.
Jina naal si kuj pal beetay,
yaad sari umar ohe yar ethe.
Kade yaaran ton mukh nahin mor hunde.
Karde galtiyan bade bulwaan ethe .
Russ russ ke aakhir mann jane.
Chalda rehna hai yaaran vich takraar ethe.
Krishan sudama di yarri vich fikh paye.
Phir "jolly" jehan di ki aukaat ethe.
Kithe sahiba ne tode teer jatt de.
Te kithe bulle shah ne manaya nach"yaar" ethe.

♥ ਰੱਬਾ ਉਹਦਾ ਦਿਦਾਰ ਮੇਨੂੰ ਤੂੰ ਹੀ ਕਰਵਾਇਆ,__

ਉਹਨੂੰ ਦਿੱਲ ਮੇਰੇ ਵਿੱਚ ਤੂੰ ਹੀ ਵਸਾਇਆ,__

ਉਹਨੂੰ ਧੜਕਣਾ ਦੀ ਸਾਝ ਮੇਰੀਆ ਤੂੰ ਹੀ ਬਣਾਇਆ, ਤਾ ਰੱਬਾ

ਇਹ ਸਭ ਕਰਨ ਤੋ ਬਾਅਦ ਕੀ ਗੁਸਤਾਖੀ ਹੋਈ ਜੋ ਮੇਰੇ ਹੱਥਾ ਦੀਆ ਲਕੀਰਾ ਵਿੱਚੋ ਉਹਦਾ ਨਾਮ ਵੀ ਤੂੰ ਹੀ ਮਿਟਾਇਆ,

ਸੋਹਣੀਆਂ ਸ਼ਕਲਾਂ ਹੋਰ ਬਥੇਰੀਆਂ ਮੈਨੂੰ ਦਿਲ ਤੇਰੇ ਨਾਲ ਪਿਆਰ ਹੋਇਆ,,
ਪਹਿਲੀ ਵਾਰੀ ਤੱਕਿਆ ਤੈਨੂੰ ਤੀਰ ਸੀਨੇ ਚੋਂ ਪਾਰ ਹੋਇਆ,,
ਸੋਚਿਆ ਅੱਜ time ਕੱਢ ਕੇ ਦਿਲ ਦਾ ਇਜ਼ਹਾਰ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਇਹ ਸ਼ਬਦ ਪਿਆਰ ਪਤਾ ਨੀ ਕੌਣ ਬਣਾ ਬੈਠਾ,,

ਮੈਂ ਇਸਦੇ ਮਤਲਬ ਤੋਂ ਅਨਜਾਣ,,
ਸਭ ਥਾਂ ਤੂੰ ਹੀ ਤੂੰ ਦਿਸੇ,,
ਰਾਤੀਂ ਸੁਪਨੇ ਤੇਰੇ ਆਣ,,
ਜੇ ਇਹ ਸਭ ਕੁਝ ਪਿਆਰ ਹੀ ਹੈ,,
ਤਾਂ ਮੈ ਤੈਨੂੰ ਪਿਆਰ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਹਰ ਸੋਹਣੀ ਸ਼ਹਿ ਦੀ ਮਾਲਕ ਤੂੰ,,

ਤਾਂਹੀਓ ਦਿਲ ਨੂੰ ਭਾ ਗਈ ਏਂ,,
ਬਾਕੀ ਜ਼ਿੰਦਗੀ ਤਾਂ ਪਹਿਲਾਂ ਵਾਂਗ ਹੀ ਹੈ,,
ਬੱਸ ਇੱਕ ਰੋਗ ਦਿਲ ਨੂੰ ਲਾ ਗਈ ਏਂ,,
ਦਿਨੇ ਤਾਂਘ ਰਹਿੰਦੀ ਤੈਨੂੰ ਮਿਲਣ ਦੀ,,
ਰਾਤਾਂ online ਗੁਜ਼ਾਰ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਰੱਬਾ ਇੱਕ ਗੱਲ ਦੱਸ ਮੈਨੂੰ ਕਿਆ ਇਹ ਸੱਚ-ਮੁੱਚ ਹੁੰਦੀ ਹੈ??

ਜੇ ਕੋਈ ਕਿਸੇ ਨੂੰ ਪਿਆਰ ਹੈ ਕਰਦਾ ਦੂਸਰੇ ਨੂੰ ਵੀ ਖਿੱਚ ਹੁੰਦੀ ਹੈ??
ਇਹ ਨੀ ਪਤਾ ਕਿ ਉਹ ਪਿਆਰ ਕਰਦੀ ਹੈ ਕਿ ਨਹੀਂ,,
ਮੇਰੇ ਵਾਗੂੰ ਸਾਰਾ ਦਿਨ miss ਕਰਦੀ ਹੈ ਕਿ ਨਹੀਂ,,
ਉਹਦੇ ਦਿਲ ਦੀ ਉਹ ਜਾਣੇ,,
ਮੇਰਾ ਰੱਬ ਗਵਾਹ ਮੈਂ ਪਿਆਰ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਗੱਲਾਂ ਬਹੁਤ ਨੇ ਤੇਰੇ ਬਾਰੇ,,

ਨਹੀਂ ਕਰ ਸਕਦਾ ਲਫਜ਼ਾਂ ਨਾਲ ਬਿਆਨ,,
ਲਿਖਦੇ-ਲਿਖਦੇ ਵਰਕੇ ਭਰ ਗਏ,,
ਅੱਖੀਆਂ ਚੋਂ ਅੱਥਰੂ ਆਣ,,
ਦਿਲ ਨੂੰ ਸਾਂਭਣਾ ਹੁਣ ਵਸ ਤੋਂ ਬਾਹਰ,,
ਰੱਬਾ ਮੇਰੇ ਇਸ ਹਾਲ ਦਾ ਦੱਸ ਕੀ ਇਲਾਜ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਕਿਸੇ ਹੋਰ ਬਾਰੇ ਵੀ ਨਾ ਸੋਚਿਆ,,

ਤੈਨੂੰ ਵੀ ਆਪਣਾ ਕਰ ਨਾ ਸਕਿਆ,,
ਸ਼ਾਇਦ ਕਦੇ ਜਿਗਰਾ ਜਿਹਾ ਕਰ ਕੇ ਇਜ਼ਹਾਰ ਕਰ ਦਿਆਂ,,
ਪਰ ਅੱਜ ਤੱਕ ਤਾਂ ਕਰ ਨੀ ਸਕਿਆ,,
ਸ਼ਾਇਦ ਮੇਰਾ ਕੋਈ ਸ਼ੇਅਰ ਹੀ ਉਸਦੇ ਦਿਲ ਨੂੰ ਭਾ ਜਾਵੇ,,
ਸਾਰੀ ਦੁਨੀਆ ਨੂੰ ਛੱਡ ਉਹ ਮੇਰੇ ਕੋਲ ਆ ਜਾਵੇ,,
ਇਸੇ ਉਮੀਦ ਵਿੱਚ "ਦੀਪ' ਨਿੱਤ ਨਵਾਂ ਸ਼ੇਅਰ ਤਿਆਰ ਕਰਾਂ,,
ਲਿਖਣ ਬੈਠਿਆ ਤੇਰੇ ਬਾਰੇ ਦੱਸ ਕਿੱਥੋ ਸ਼ੁਰੂਆਤ ਕਰਾਂ....

ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ...

ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ,
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,

ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ...

ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ, 
ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ,_

ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,_

ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ......

ਨਦੀ ਦੇ ਕਿਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ

ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ
ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ..

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ, 
ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥੋਂ ਪੈੱਗ ਖੋਣ ਵਾਲੀ
ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ...

door hona b aukha...nere aa b nahi sakde...
khona b chaounde nahi...te pa b nahi sakde...
es chahat di kishti da faisla ki kariye...
eh dob b nahi honi...paar la b nahi sakde.....?



Lok puchhde saddi mohabbat baare,

Asin aapni kahani kyon dassiye?

Kahaniyaan taan banan giya saddi mout pichhon,

Asin aapni jubani kyon dassiye?

Total Pageviews

jolly arora. Powered by Blogger.

Popular Posts

Followers

Chat

chat